ਪੰਚਕੂਲਾ । ਰੋਡ ਸੇਫਟੀ ਆਰਗੇਨਾਈਜੇਸ਼ਨ (RSO) ਜ਼ਿਲ੍ਹਾ ਪੰਚਕੂਲਾ ਅਤੇ ਟ੍ਰੈਫਿਕ ਪੁਲਿਸ ਪੰਚਕੂਲਾ ਵੱਲੋਂ ਸੜਕ ਸੁਰੱਖਿਆ ਵਿੱਚ ਉੱਤਮ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਦੇ ਲਈ ਕੇ.ਐਸ. ਗਰੁੱਪ, ਅਲਫ਼ਾ ਵਿਜ਼ਨ, ਵਸੁਧਾ ਐਂਡ ਕੰਪਨੀ, ਅਲਫ਼ਾ ਈਵੈਂਟਸ ਦੇ ਸਹਿਯੋਗ ਨਾਲ ਅੱਜ ਸੈਕਟਰ 1 ਦੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਸੜਕ ਸੁਰੱਖਿਆ ਇਨਾਮ ਉਨ੍ਹਾਂ ਵਿਅਕਤੀਆਂ, ਸੰਸਥਾਵਾਂ ਅਤੇ ਭਾਈਚਾਰਿਆਂ ਨੂੰ ਦਿੱਤੇ ਗਏ ਜਿਨ੍ਹਾਂ ਦੇ ਸ਼ਾਨਦਾਰ ਯਤਨਾਂ ਸਦਕਾ ਸੜਕ ਹਾਦਸਿਆਂ ਨੂੰ ਘਟਾਉਣ ਵਿੱਚ ਮਦਦ ਮਿਲੀ ਹੈ ਅਤੇ ਜਿਨ੍ਹਾਂ ਨੇ ਟਰੈਫਿਕ ਨਿਯਮਾਂ ਨੂੰ ਜ਼ਿੰਮੇਵਾਰ ਤਰੀਕੇ ਨਾਲ ਲਾਗੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਨਾਮ ਵੰਡ ਸਮਾਗਮ ਵਿੱਚ ਪੰਚਕੂਲਾ ਜ਼ਿਲ੍ਹੇ ਦੇ ਸੀਨੀਅਰ ਪੁਲੀਸ ਅਧਿਕਾਰੀ ਵੀ ਹਾਜ਼ਰ ਹੋਏ। ਪੰਚਕੂਲਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਆਰਿਆ ਆਈ.ਪੀ.ਐਸ. ਮੁੱਖ ਮਹਿਮਾਨ ਸਨ, ਜਦਕਿ ਡਿਪਟੀ ਕਮਿਸ਼ਨਰ ਟ੍ਰੈਫਿਕ ਪੁਲਿਸ ਪੰਚਕੂਲਾ ਸ੍ਰੀ ਮੁਕੇਸ਼ ਕੁਮਾਰ ਮਲਹੋਤਰਾ ਐਚ.ਪੀ.ਐਸ ਗੈਸਟ ਆਫ਼ ਆਨਰ ਅਤੇ ਅਦਾਕਾਰਾ ਸ੍ਰੀਮਤੀ ਅਮਨ ਹੁੰਦਲ ਵੀ ਮੌਜੂਦ ਸਨ। ਸਮਾਗਮ ਵਿੱਚ ਹਰਿਆਣਾ ਪੁਲਿਸ ਦੇ ਪੰਚਕੂਲਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸ਼੍ਰੀ ਰਾਕੇਸ਼ ਕੁਮਾਰ ਆਰਿਆ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਇਸ ਸਮਾਗਮ ਦੇ ਆਯੋਜਨ ਲਈ ਰੋਡ ਸੇਫਟੀ ਆਰਗੇਨਾਈਜ਼ੇਸ਼ਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ। ਸੜਕਾਂ ‘ਤੇ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਕਿਸੇ ਲਈ ਜ਼ਰੂਰੀ ਹੈ। ਲੋਕਾਂ ਨੂੰ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਰੋਡ ਸੇਫਟੀ ਆਰਗੇਨਾਈਜ਼ੇਸ਼ਨ, ਜ਼ਿਲ੍ਹਾ ਪੰਚਕੂਲਾ ਦੇ ਪ੍ਰਧਾਨ ਅੰਕੁਰ ਕਪੂਰ ਨੇ ਕਿਹਾ, “ਸੜਕ ਸੁਰੱਖਿਆ ਇਨਾਮ ਵੰਡ ਸਮਾਗਮ ਸਾਡੇ ਸਾਰਿਆਂ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਸਾਡੀ ਸਮੂਹਿਕ ਜ਼ਿੰਮੇਵਾਰੀ ਦੀ ਮਹੱਤਵਪੂਰਨ ਯਾਦ ਦਿਵਾਉਂਦਾ ਹੈ। ਅਸੀਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੜਕ ਸੁਰੱਖਿਆ ਪ੍ਰੇਮੀਆਂ, ਸਰਕਾਰੀ ਅਧਿਕਾਰੀਆਂ ਅਤੇ ਇੰਡਸਟਰੀ ਦੇ ਲੀਡਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।” ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਦਾ ਉਨ੍ਹਾਂ ਦੇ ਸਹਿਯੋਗ ਲਈ ਖਾਸ ਤੌਰ ‘ਤੇ ਧੰਨਵਾਦ। ਇਸ ਮੌਕੇ ‘ਤੇ ਰੋਡ ਸੇਫਟੀ ਆਰਗੇਨਾਈਜ਼ੇਸ਼ਨ ਵੱਲੋਂ ਦੀਪ ਕ੍ਰਿਸ਼ਨ ਚੌਹਾਨ (ਚੇਅਰਮੈਨ) ਅੰਕੁਰ ਕਪੂਰ (ਪ੍ਰਧਾਨ), ਸੁਨੀਲ ਖੋਸਲਾ, (ਸੀਨੀਅਰ ਮੀਤ ਪ੍ਰਧਾਨ), ਨਵਦੀਪ ਬੇਦੀ (ਸਕੱਤਰ), ਮੁਕੇਸ਼ ਚੌਹਾਨ (ਪ੍ਰੈਸ ਸਕੱਤਰ), ਨਿਤਿਨ ਸ਼ਰਮਾ (ਵਾਈਸ ਪ੍ਰਧਾਨ), ਕਰਨ ਬਾਗਲਾ, ਮਹਿੰਦਰ ਨਰੂਲਾ, ਤੇਜਿੰਦਰ। ਪਾਲ ਸੋਢੀ, ਲਕਸ਼ੈ ਸ਼ਰਮਾ (ਕਾਰਜਕਾਰੀ ਮੈਂਬਰ) ਮੌਜੂਦ ਰਹੇ। ਹਰਿਆਣਾ ਟ੍ਰੈਫਿਕ ਪੁਲਿਸ ਤੋਂ ਰਾਮ ਕਰਨ ਐਸ.ਐਚ.ਓ ਟ੍ਰੈਫਿਕ, ਬਿਜੇਂਦਰ ਸਿੰਘ, ਸੰਜੀਵ ਕੁਮਾਰ, ਸਤਰੂਜੀਤ ਸਿੰਘ, ਗਗਨਦੀਪ, ਜੰਗ ਬਹਾਦਰ, ਓਮਬੀਰ, ਅਮਰੀਕ ਸਿੰਘ, ਰਵਿੰਦਰ ਕੁਮਾਰ, ਬਲਜੀਤ ਸਿੰਘ, ਕ੍ਰਿਸ਼ਨ ਕੁਮਾਰ, ਨਵਨੀਤ ਸਿੰਘ, ਰੋਸ਼ਨ ਲਾਲ, ਜਸਵਿੰਦਰ ਸਿੰਘ, ਸੰਦੀਪ ਮੌਜੂਦ ਰਹੇ।
ਪ੍ਰਿੰਸੀਪਲ:-
ਸ੍ਰੀਮਤੀ ਰੀਤਾ ਗੁਪਤਾ, ਪ੍ਰਿੰਸੀਪਲ ਐਸ.ਐਮ.ਐਮ.ਡੀ, ਮਨਸਾ ਦੇਵੀ, ਪੰਚਕੂਲਾ ਸ੍ਰੀਮਤੀ ਰਿਚਾ ਸੇਤੀਆ, ਪ੍ਰਿੰਸੀਪਲ ਸਰਕਾਰੀ ਕਾਲਜ ਸੈਕਟਰ 14 ਪੰਚਕੂਲਾ, ਸ੍ਰੀਮਤੀ ਪ੍ਰੋਮਿਲਾ ਮਲਿਕ, ਪ੍ਰਿੰਸੀਪਲ ਸਰਕਾਰੀ ਕਾਲਜ ਕਾਲਕਾ, ਸ੍ਰੀਮਤੀ ਸ਼ੈਲਜਾ ਪ੍ਰਿੰਸੀਪਲ ਸਰਕਾਰੀ ਕਾਲਜ ਮੋਰਨੀ ਅਤੇ ਰਾਏਪੁਰ, ਰਾਣੀ ਪੰਚਕੂਲਾ, ਸ਼੍ਰੀ ਹੇਮੰਤ ਵਰਮਾ, ਪ੍ਰਿੰਸੀਪਲ ਸਰਕਾਰੀ ਕਾਲਜ ਬਰਵਾਲਾ ਪੰਚਕੂਲਾ, ਵਰਿੰਦਰ ਸਿਵਾਚ, ਪ੍ਰਿੰਸੀਪਲ ਸਰਕਾਰੀ ਕਾਲਜ ਸੈਕਟਰ 1 ਪੰਚਕੂਲਾ, ਆਈ ਹੇਟ ਪੋਲੀਥੀਨ ਤੋਂ ਪੂਜਾ ਅਗਰਵਾਲ, ਪੰਕਜ ਕਪੂਰ, ਰਾਕੇਸ਼ ਕਪੂਰ, ਹਰਪ੍ਰੀਤ ਸਿੰਘ (ਹੈਪੀ) (ਅਲਫਾ ਈਵੈਂਟਸ)।