Friday, October 18, 2024
HomeBusinessਏਅਰਟੈੱਲ ਦੇ ਏਆਈ-ਸੰਚਾਲਿਤ ਨੈੱਟਵਰਕ ਤਕਨੀਕ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੇ...

ਏਅਰਟੈੱਲ ਦੇ ਏਆਈ-ਸੰਚਾਲਿਤ ਨੈੱਟਵਰਕ ਤਕਨੀਕ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੇ ਸਪੈਮ ਕਾਲਾਂ ਅਤੇ ਐੱਸਐੱਮਐੱਸ ਨੂੰ ਹਮੇਸ਼ਾ ਦੇ ਲਈ ਕਿਹਾ ਅਲਵਿਦਾ

ਏਅਰਟੈੱਲ ਗਾਹਕਾਂ ਦੇ ਲਈ ਇਹ ਸੇਵਾ ਸਾਰੇ ਡਿਵਾਈਸਾਂ ‘ਤੇ ਮੁਫਤ ਅਤੇ ਆਟੋਮੈਟਿਕਲੀ ਐਕਟੀਵੇਟ ਹੁੰਦੀ ਹੈ

ਚੰਡੀਗੜ੍ਹ । ਭਾਰਤੀ ਏਅਰਟੈੱਲ ਦੀ ਨਵੀਂ ਏਆਈ-ਸੰਚਾਲਿਤ ਸਪੈਮ ਡਿਟੈਕਸ਼ਨ ਸਿਸਟਮ ਨੇ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਗਾਹਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਇਸ ਅਤਿ-ਆਧੁਨਿਕ ਤਕਨਾਲੋਜੀ ਨੇ ਆਪਣੇ ਲਾਂਚ ਦੇ ਸਿਰਫ਼ 18 ਦਿਨਾਂ ਦੇ ਅੰਦਰ ਇਹਨਾਂ ਰਾਜਾਂ ਵਿੱਚ 157 ਮਿਲੀਅਨ ਸੰਭਾਵੀ ਸਪੈਮ ਕਾਲਾਂ ਅਤੇ 3 ਮਿਲੀਅਨ ਸਪੈਮ ਐੱਸਐੱਮਐੱਸ ਸੁਨੇਹਿਆਂ ਨੂੰ ਸਫਲਤਾਪੂਰਵਕ ਪਹਚਾਣਿਆ ਗਿਆ ਹੈ। ਹੁਣ ਇਹਨਾਂ ਰਾਜਾਂ ਵਿੱਚ ਏਅਰਟੈੱਲ ਦੇ ਸਾਰੇ ਮੋਬਾਈਲ ਗਾਹਕਾਂ ਨੂੰ ਕੰਪਨੀ ਦੇ ਇਸ ਏਆਈ ਦੁਆਰਾ ਸੰਚਾਲਿਤ ਸਪੈਮ ਡਿਟੈਕਸ਼ਨ ਸਿਸਟਮ ਦੇ ਲਾਭ ਆਪਣੇ ਆਪ ਮਿਲ ਰਹੇ ਹਨ। ਇਸ ਸੇਵਾ ਦੀ ਵਰਤੋਂ ਕਰਨ ਲਈ ਗਾਹਕਾਂ ਨੂੰ ਕੋਈ ਵਾਧੂ ਬੇਨਤੀ ਕਰਨ ਜਾਂ ਕੋਈ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ। ਲਾਂਚ ‘ਤੇ ਟਿੱਪਣੀ ਕਰਦੇ ਹੋਏ, ਭਾਰਤੀ ਏਅਰਟੈੱਲ, ਅੱਪਰ ਨਾਰਥ, ਦੇ ਮੁੱਖ ਕਾਰਜਕਾਰੀ ਅਧਿਕਾਰੀ, ਪੁਸ਼ਪਿੰਦਰ ਸਿੰਘ ਗੁਜਰਾਲ, ਨੇ ਕਿਹਾ, “ਅੱਜ ਦੀ ਤੇਜ਼ ਰਫਤਾਰ ਡਿਜੀਟਲ ਦੁਨੀਆ ਵਿੱਚ, ਸਾਡੇ ਗਾਹਕ ਲਗਾਤਾਰ ਘੁਟਾਲੇ ਅਤੇ ਧੋਖਾਧੜੀ ਦੇ ਵਧ ਰਹੇ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ, ਜਿਸ ਨਾਲ ਉਹ ਅਸੁਰੱਖਿਅਤ ਮਹਿਸੂਸ ਕਰਦੇ ਹਾਂ। ਇਸ ਗੰਭੀਰ ਚੁਣੌਤੀ ਨੂੰ ਹੱਲ ਕਰਨ ਲਈ, ਏਅਰਟੈੱਲ ਨੇ ਇੱਕ ਵਿਲੱਖਣ ਏਆਈ-ਸੰਚਾਲਿਤ ਤਕਨਾਲੋਜੀ ਪੇਸ਼ ਕੀਤੀ ਹੈ। ਇਹ ਅਤਿ-ਆਧੁਨਿਕ ਤਕਨਾਲੋਜੀ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਏਅਰਟੈੱਲ ਦੇ 35 ਮਿਲੀਅਨ ਗਾਹਕਾਂ ਨੂੰ ਸ਼ੱਕੀ ਸਪੈਮ ਕਾਲਾਂ ਅਤੇ ਸੁਨੇਹਿਆਂ ਦੀ ਸਰਗਰਮੀ ਨਾਲ ਪਛਾਣ ਕਰਕੇ ਸਸ਼ਕਤ ਬਣਾਉਂਦੀ ਹੈ। ਇਸ ਪਹਿਲਕਦਮੀ ਦੇ ਜ਼ਰੀਏ, ਏਅਰਟੈੱਲ ਗਾਹਕ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਅਤੇ ਇੱਕ ਭਰੋਸੇਮੰਦ ਭਾਈਵਾਲ ਵਜੋਂ ਉਦਯੋਗ ਵਿੱਚ ਇੱਕ ਨਵਾਂ ਬੈਂਚਮਾਰਕ ਸਥਾਪਤ ਕਰਦਾ ਹੈ ਜੋ ਆਪਣੇ ਗਾਹਕਾਂ ਦੀ ਸੁਰੱਖਿਆ ਅਤੇ ਮਾਨਸਿਕ ਸ਼ਾਂਤੀ ਨੂੰ ਤਰਜੀਹ ਦਿੰਦਾ ਹੈ। ਇਸ ਏਆਈ-ਸਮਰੱਥ ਸੇਵਾ ਨੂੰ ਬਣਾਉਣ ਲਈ ਏਅਰਟੈੱਲ ਦੇ ਡੇਟਾ ਵਿਗਿਆਨੀਆਂ ਦੁਆਰਾ ਇੱਕ ਵਿਸ਼ੇਸ਼ ਐਲਗੋਰਿਦਮ ਦੀ ਵਰਤੋਂ ਕੀਤੀ ਗਈ ਹੈ, ਜੋ ਕਾਲਾਂ ਅਤੇ ਐਸਐਮਐਸ ਨੂੰ “ਸ਼ੱਕੀ ਸਪੈਮ” ਵਜੋਂ ਪਛਾਣਦਾ ਹੈ। ਨੈੱਟਵਰਕ, ਏਆਈ ਐਲਗੋਰਿਦਮ ਦੀ ਮਦਦ ਨਾਲ, ਰੀਅਲ-ਟਾਈਮ ਵਿੱਚ ਨਿਗਰਾਨੀ ਕਰਦਾ ਹੈ ਕਿ ਕਾਲ ਕਿਸ ਨੰਬਰ ਤੋਂ ਆ ਰਹੀ ਹੈ ਜਾਂ ਕਿਸ ਨੇ ਐੱਸਐੱਮਐੱਸ ਭੇਜਿਆ ਹੈ। ਇਸ ਤੋਂ ਇਲਾਵਾ, ਇਹ ਕਾਲਾਂ ਅਤੇ ਐੱਸਐੱਮਐੱਸ ਦੀ ਗਿਣਤੀ ਅਤੇ ਕਾਲ ਦੀ ਮਿਆਦ ਦਾ ਵਿਸ਼ਲੇਸ਼ਣ ਵੀ ਰੱਖਦਾ ਹੈ। ਜਦੋਂ ਇਹ ਜਾਣਕਾਰੀ ਪਹਿਲਾਂ ਤੋਂ ਜਾਣੇ ਜਾਂਦੇ ਸਪੈਮ ਪੈਟਰਨਾਂ ਨਾਲ ਮੇਲ ਖਾਂਦੀ ਹੈ, ਤਾਂ ਸਿਸਟਮ ਸੰਭਾਵੀ ਸਪੈਮ ਕਾਲਾਂ ਅਤੇ ਐੱਸਐੱਮਐੱਸ ਦੀ ਸਹੀ ਪਛਾਣ ਕਰਦਾ ਹੈ। ਇਸ ਸੁਰੱਖਿਆ ਵਿਧੀ ਦੇ ਦੋ ਪੱਧਰ ਹਨ – ਇੱਕ ਨੈੱਟਵਰਕ ‘ਤੇ ਅਤੇ ਦੂਜਾ ਆਈਟੀ ਸਿਸਟਮ ‘ਤੇ। ਹਰ ਐੱਸਐੱਮਐੱਸ ਜਾਂ ਕਾਲ ਇਸ ਦੋਹਰੀ ਸੁਰੱਖਿਆ ਵਿੱਚੋਂ ਲੰਘਦੀ ਹੈ। ਇਹ ਸਾਫਟਵੇਅਰ 1.5 ਬਿਲੀਅਨ ਸੁਨੇਹਿਆਂ ਅਤੇ 2.5 ਬਿਲੀਅਨ ਕਾਲਾਂ ਨੂੰ ਸਿਰਫ਼ ਦੋ ਮਿਲੀਸਕਿੰਟ ਵਿੱਚ ਪ੍ਰੋਸੈਸ ਕਰਦਾ ਹੈ, ਜੋ ਕਿ ਅਸਲ ਸਮੇਂ ਵਿੱਚ 1 ਟ੍ਰਿਲੀਅਨ ਰਿਕਾਰਡਾਂ ਨੂੰ ਪ੍ਰੋਸੈਸ ਕਰਨ ਲਈ ਏਆਈ ਦੀ ਸਮਰੱਥਾ ਦੇ ਬਰਾਬਰ ਹੈ। ਇਸ ਤੋਂ ਇਲਾਵਾ, ਇਹ ਹੱਲ ਗਾਹਕਾਂ ਨੂੰ ਸਾਈਬਰ ਅਪਰਾਧ ਕਰਨ ਦੇ ਉਦੇਸ਼ ਨਾਲ ਐੱਸਐੱਮਐੱਸ ਦੁਆਰਾ ਭੇਜੇ ਗਏ ਲਿੰਕਾਂ ਬਾਰੇ ਵੀ ਸੁਚੇਤ ਕਰਦਾ ਹੈ। ਇਸਦੇ ਲਈ, ਏਅਰਟੈੱਲ ਨੇ ਬਲੈਕਲਿਸਟ ਕੀਤੇ ਯੂਆਰਐੱਲ ਦਾ ਇੱਕ ਕੇਂਦਰੀ ਡੇਟਾਬੇਸ ਬਣਾਇਆ ਹੈ ਅਤੇ ਹਰ ਐੱਸਐੱਮਐੱਸ ਨੂੰ ਏਆਈ ਐਲਗੋਰਿਦਮ ਦੁਆਰਾ ਰੀਅਲ-ਟਾਈਮ ਵਿੱਚ ਸਕੈਨ ਕੀਤਾ ਜਾਂਦਾ ਹੈ, ਤਾਂ ਜੋ ਉਪਭੋਗਤਾ ਅਣਜਾਣੇ ਵਿੱਚ ਵੀ ਸ਼ੱਕੀ ਲਿੰਕਾਂ ‘ਤੇ ਕਲਿੱਕ ਕਰਨ ਤੋਂ ਬਚ ਸਕਣ। ਇਹ ਹੱਲ IMEI ਵਿੱਚ ਤਬਦੀਲੀਆਂ ਵਰਗੀਆਂ ਵਿਗਾੜਾਂ ਦਾ ਵੀ ਪਤਾ ਲਗਾ ਸਕਦਾ ਹੈ, ਜੋ ਅਕਸਰ ਧੋਖਾਧੜੀ ਦੇ ਸੰਕੇਤ ਹੁੰਦੇ ਹਨ। ਇਹਨਾਂ ਸੁਰੱਖਿਆ ਉਪਾਵਾਂ ਦੇ ਜ਼ਰੀਏ, ਕੰਪਨੀ ਇਹ ਯਕੀਨੀ ਬਣਾ ਰਹੀ ਹੈ ਕਿ ਉਸਦੇ ਗਾਹਕ ਸਪੈਮ ਅਤੇ ਧੋਖਾਧੜੀ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਮੀਡੀਆ ਲਈ ਨੋਟ:
ਭਾਰਤ ਸਰਕਾਰ (GoI) ਨੇ ਸੇਵਾ ਅਤੇ ਲੈਣ-ਦੇਣ ਨਾਲ ਸਬੰਧਤ ਕਾਲਾਂ ਲਈ ਅਗੇਤਰ 160 ਦੇ ਨਾਲ 10-ਅੰਕ ਵਾਲੇ ਨੰਬਰ ਅਲਾਟ ਕੀਤੇ ਹਨ। ਗਾਹਕ ਹੁਣ ਬੈਂਕਾਂ, ਮਿਉਚੁਅਲ ਫੰਡਾਂ, ਬੀਮਾ ਕੰਪਨੀਆਂ, ਸਟਾਕ ਬ੍ਰੋਕਰਾਂ ਅਤੇ ਹੋਰ ਵਿੱਤੀ ਸੰਸਥਾਵਾਂ ਤੋਂ ਇਹਨਾਂ 160-ਅਗੇਤਰ ਲੜੀ ਨੰਬਰਾਂ ਤੋਂ ਕਾਲਾਂ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਹਨ। ਇਸ ਤੋਂ ਇਲਾਵਾ, ਜਿਹੜੇ ਗਾਹਕ ਡੂ-ਨੌਟ-ਡਸਟਰਬ (DND) ਦੇ ਲਈ ਸਾਈਨ ਅੱਪ ਨਹੀਂ ਕਰਦੇ ਹਨ ਜਾਂ ਪ੍ਰਚਾਰ ਸੰਬੰਧੀ ਕਾਲਾਂ ਪ੍ਰਾਪਤ ਕਰਨ ਦੀ ਚੋਣ ਨਹੀਂ ਕਰਦੇ ਹਨ, ਉਹ 140 ਪ੍ਰੀਫਿਕਸ ਵਾਲੇ 10-ਅੰਕ ਵਾਲੇ ਨੰਬਰ ਤੋਂ ਕਾਲਾਂ ਪ੍ਰਾਪਤ ਕਰਦੇ ਰਹਿਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular