200 ਟੀਮਾਂ ਲੈ ਰਹੀਆਂ ਹਨ ਭਾਗ
ਚੰਡੀਗਡ਼੍ਹ। ਸਿੰਗਲ ਸੀਟਰ ਏਟੀਵੀ (ਆਲ-ਟੇਰੇਨ ਵਹੀਕਲ) ਦੀ ਧਾਰਨਾ, ਡਿਜ਼ਾਈਨ, ਮਾਡਲਿੰਗ, ਵਿਸ਼ਲੇਸ਼ਣ, ਨਿਰਮਾਣ ਅਤੇ ਪ੍ਰਮਾਣਿਕਤਾ ਲਈ ਇੰਜੀਨੀਅਰਿੰਗ ਡਿਜ਼ਾਈਨ ਮੁਕਾਬਲਾ ਬਾਹਾ ਐਸਏਈ ਇੰਡੀਆ-2025 ਦੇ ਵਰਚੁਅਲ ਰਾਊਂਡ ਦੀ 29 ਨਵੰਬਰ ਨੂੰ ਚਿਤਕਾਰਾ ਯੂਨੀਵਰਸਿਟੀ ਵਿਖੇ ਸ਼ਾਨਦਾਰ ਸ਼ੁਰੂਆਤ ਹੋਈ। ਬਾਹਾ ਆਟੋਮੋਟਿਵ ਇੰਜੀਨੀਅਰਜ਼ ਦੀ ਪੇਸ਼ੇਵਰ ਸੋਸਾਇਟੀ ਐਸ.ਏ.ਈ. ਇੰਡੀਆ ਦੀ ਵਕਾਰੀ ਫ਼ਲੈਗਸ਼ਿਪ ਪ੍ਰਤੀਯੋਗਤਾ ਹੈ ਅਤੇ ਇਸ ਵਿਚ ਹਰ ਸਾਲ ਪੰਜ ਹਜ਼ਾਰ ਤੋਂ ਦਸ ਹਜ਼ਾਰ ਇੰਜਨੀਅਰਿੰਗ ਵਿਦਿਆਰਥੀ ਭਾਗ ਲੈਂਦੇ ਹਨ। ਇਸ ਸਾਲ ਇਸ ਪ੍ਰਤੀਯੋਗਤਾ ਦੇ 18ਵੇਂ ਸੀਜ਼ਨ ਵਿੱਚ 200 ਪ੍ਰਤੀਯੋਗੀ ਟੀਮਾਂ ਭਾਗ ਲੈ ਰਹੀਆਂ ਹਨ। ਪ੍ਰਤੀਯੋਗਤਾ ਦੇ ਤਿੰਨ ਪਡ਼ਾਅ ਹੋਣਗੇ ਅਤੇ ਹਰੇਕ ਪਡ਼ਾਅ ਪਹਿਲੇ ਨਾਲੋਂ ਵੱਧ ਚੁਣੌਤੀ ਭਰਿਆ ਹੋਵੇਗਾ। ਵਰਚੁਅਲ ਰਾਊਂਡ ਦਾ ਆਯੋਜਿਨ ਚਿਤਕਾਰਾ ਯੂਨੀਵਰਸਿਟੀ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿਚ ਵਿਕਰੀ, ਲਾਗਤ ਅਤੇ ਡਿਜ਼ਾਇਨ ਮੁਲਾਂਕਣ, ਸਥਿਰਤਾ ਇਵੈਂਟ ਅਤੇ ਇੰਜਣ ਸਿਮੁਲੇਸ਼ਨ ਇਵੈਂਟ ਸ਼ਾਮਿਲ ਹਨ। ਇਸ ਵਿਚ ਆਈਪੀਜੀ ਕਾਰਮੇਕਰ ਦਾ ਉਪਯੋਗ ਕਰਦੇ ਹੋਏ ਵਰਚੁਅਲ ਡਾਇਨਾਮਿਕ ਇਵੈਂਟ ਵੀ ਸ਼ਾਮਿਲ ਹੈ, ਜੋ ਟੀਮਾਂ ਦੇ ਮੁਲਾਂਕਣ ਲਈ ਇੱਕ ਵਿਆਪਕ ਢਾਂਚਾ ਪ੍ਰਦਾਨ ਕਰਦੇ ਹਨ। ਇੱਕ ਸਮਾਰਟ, ਸੁਰੱਖਿਅਤ ਅਤੇ ਵਧੇਰੇ ਟਿਕਾਊ ਭਵਿੱਖ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੇ ਨਾਲ, ਬਾਹਾ ਐਸਏਈ ਇੰਡੀਆ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਤਕਨਾਲੋਜੀਆਂ ਰਾਹੀਂ ਅਸਲ-ਸੰਸਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੋਡ਼ੀਂਦੇ ਹੁਨਰ ਅਤੇ ਮੁਹਾਰਤ ਨਾਲ ਲੈਸ ਕਰਦਾ ਹੈ। ਬਾਹਾ ਐਸਏਈ ਇੰਡੀਆ ਦੇ ਪਿਛਲੇ ਸੀਜ਼ਨ 2024 ਵਿੱਚ ਗਤੀਸ਼ੀਲਤਾ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਲਈ ਐਚ-ਬਾਹਾ ਅਤੇ ਏ-ਬਾਹਾ ਦੀਆਂ ਦੋ ਨਵੀਆਂ ਕੈਟਾਗਰੀਆਂ ਨੂੰ ਇਸ ਪ੍ਰਤੀਯੋਗਤਾ ਵਿਚ ਸ਼ਾਮਿਲ ਕੀਤਾ ਗਿਆ ਸੀ। ਐਚ-ਬਾਹਾ ਕੈਟਾਗਰੀ ਵਿੱਚ ਇਸ ਵੇਰ 20 ਟੀਮਾਂ ਰਜਿਸਟਰਡ ਕੀਤੀਆਂ ਗਈਆਂ ਹਨ ਜੋ ਹਾਈਡਰੋਜਨ-ਆਧਾਰਿਤ ਗਤੀਸ਼ੀਲਤਾ ਲਈ ਵਧ ਰਹੇ ਉਤਸ਼ਾਹ ਨੂੰ ਦਰਸਾਉਂਦੀਆਂ ਹਨ। ਜਿੱਥੇ ਆਲ-ਟੇਰੇਨ ਵਾਹਨ ਐਚਸੀਐਨਜੀ ’ਤੇ ਚੱਲਣਗੇ। ਇਸੀ ਤਰਾਂ ਏ-ਬਾਹਾ ਜਿਸ ਵਿੱਚ ਬਿਨ੍ਹਾਂ ਡਰਾਈਵਰ ਆਲ-ਟੇਰੇਨ ਵਾਹਨ ਚੱਲਦੇ ਹਨ, ਵਿਚ ਪਿਛਲੇ ਸਾਲ ਪੰਜ ਟੀਮਾਂ ਨਾਲ ਸ਼ੁਰੂਆਤ ਕੀਤੀ ਗਈ ਸੀ। ਇਸ ਵੇਰ ਵੀਹ ਟੀਮਾਂ ਇਸ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ, ਜੋ ਕਿ ਏ.ਡੀ.ਏ.ਐਸ(ਅਡਵਾਂਸ ਡਰਾਈਵਰ ਐਸਿਸਟੈਂਸ ਸਿਸਟਮਜ਼) ਵਾਲੇ ਵਾਹਨਾਂ ਦੇ ਵੱਧਦੇ ਮਹੱਤਵ ਨੂੰ ਦਰਸਾਉਂਦੀਆਂ ਹਨ। ਇਹ ਉਪਲਬੱਧੀ ਸਿੱਖਿਆ ਅਤੇ ਉਦਯੋਗ ਵਿਚਕਾਰ ਪਾਡ਼ੇ ਨੂੰ ਮੇਟਣ ਲਈ ਬਾਹਾ ਐਸਏਈ ਇੰਡੀਆ ਦੀ ਭੂਮਿਕਾ ਨੂੰ ਇੱਕ ਗਤੀਸ਼ੀਲ ਮੰਚ ਦੇ ਰੂਪ ਵਿਚ ਉਜਾਗਰ ਕਰਦੀ ਹੈ। ਬਾਹਾ-ਐਸਏਈ ਇੰਡੀਆ-2025 ਦੇ ਵਰਚੁਅਲ ਰਾਊਂਡ ਦੀ ਸ਼ੁਰੂਆਤ ਮੌਕੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਚਿਤਕਾਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਸੰਧੀਰ ਸ਼ਰਮਾ ਨੇ ਯੂਨੀਵਰਸਿਟੀ ਦੇ ਇੰਜਨੀਅਰਾਂ ਦੀ ਅਗਲੀ ਪੀਡ਼੍ਹੀ ਨੂੰ ਤਿਆਰ ਕਰਨ ਦੇ ਮਿਸ਼ਨ ਬਾਰੇ ਜਾਣਕਾਰੀ ਦਿੱਤੀ। ਬਾਹਾ-ਐਸਏਈ ਇੰਡੀਆ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬਲਰਾਜ ਸੁਬਰਾਮਨੀਅਮ ਨੇ ਮੋਬਿਲਿਟੀ ਇੰਜੀਨੀਅਰਾਂ ਦੀ ਅਗਲੀ ਪੀਡ਼੍ਹੀ ਨੂੰ ਆਕਾਰ ਦੇਣ ਵਿੱਚ ਬਾਹਾ-ਐਸਏਈ ਇੰਡੀਆ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ’ਤੇ ਚਰਚਾ ਕਰਦਿਆਂ ਕਿਹਾ ਕਿ, ਬਾਹਾ ਐਸਏਈ ਇੰਡੀਆ ਆਰੰਭ ਤੋਂ ਹੀ ਨਵੀਨਤਾ ਅਤੇ ਵਿੱਦਿਆ ਦੇ ਚਾਨਣ ਮੁਨਾਰੇ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 18 ਸਾਲਾਂ ਵਿਚ ਇਹ ਇੱਕ ਗਤੀਸ਼ੀਲ ਮੰਚ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ, ਜੋ ਵਿਦਿਆਰਥੀਆਂ ਨੂੰ ਇੰਜਨੀਅਰਿੰਗ ਦੇ ਹਰ ਪਹਿਲੂ ਦੀ ਉਤਮਤਾ ਹਾਸਿਲ ਕਰਨ ਦੀ ਚੁਣੌਤੀ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਚਾਰ ਸ਼੍ਰੇਣੀਆਂ ਦੇ ਨਾਲ ਇੱਕ ਨਵੀਂ ਥੀਮ ‘‘ਫ਼ਿਊਜ਼ਨ ਫ਼ਾਰ ਫ਼ਿਊਚਰ” ਅਤੇ ਦੇਸ਼ ਭਰ ਦੀਆਂ ਟੀਮਾਂ ਦੀ ਆਸਾਧਾਰਣ ਭਾਈਵਾਲੀ ਦੇ ਕਾਰਨ ਇਹ ਆਯੋਜਨ ਸਾਲ ਦਰ ਸਾਲ ਅੱਗੇ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਹਾ ਐਸਏਈ ਇੰਡੀਆ ਨੂੰ ਇੱਕ ਸ਼ਾਨਦਾਰ ਅਤੇ ਸਫ਼ਲ ਆਯੋਜਿਨ ਬਣਾਉਣ ਲਈ ਆਪਣੇ ਸਾਰੇ ਸਪਾਂਸਰਾਂ, ਭਾਈਵਾਲਾਂ, ਫੈਕਲਟੀ ਅਤੇ ਭਾਗ ਲੈਣ ਵਾਲੀਆਂ ਟੀਮਾਂ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਲਈ ਬਹੁਤ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ, ਬਾਹਾ ਐਸਏਈ ਇੰਡੀਆ ਦੇ ਸਾਬਕਾ ਵਿਦਿਆਰਥੀਆਂ ਨੇ ਦੁਨੀਆ ਭਰ ਵਿੱਚ ਆਟੋਮੋਟਿਵ ਅਤੇ ਗੈਰ-ਆਟੋਮੋਟਿਵ ਉਦਯੋਗਾਂ ਵਿਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਵਿਚ ਆਪਣੇ ਆਪ ਨੂੰ ਸ਼ਾਮਿਲ ਕਰਕੇ ਇਸ ਆਯੋਜਿਨ ਦੇ ਜਬਰਦਸਤ ਵਾਧੇ ਅਤੇ ਇਸ ਦੇ ਭਾਈਵਾਲਾਂ ਉੱਤੇ ਇਸ ਦੇ ਸਥਾਈ ਪ੍ਰਭਾਵਾਂ ਨੂੰ ਰੇਖਾਂਕਿਤ ਕੀਤਾ ਹੈ। ਇਸ ਮੌਕੇ ’ਤੇ ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ: ਮਧੂ ਚਿਤਕਾਰਾ ਨੇ ਕਿਹਾ, ‘‘ਚਿਤਕਾਰਾ ਯੂਨੀਵਰਸਿਟੀ ਅਤੇ ਬਾਹਾ ਐਸਏਈ ਇੰਡੀਆ ਨੇ 2015 ਤੋਂ ਇੱਕ ਤੀਬਰ ਅਤੇ ਫਲਦਾਇਕ ਭਾਈਵਾਲੀ ਕੀਤੀ, ਜਿਸ ਵਿੱਚ ਸਾਨੂੰ ਪਹਿਲੇ ਕੁੱਝ ਸਾਲਾਂ ਦੌਰਾਨ ਫਿਜੀਕਲ ਰਾਊਂਡ ਅਤੇੇ ਹੁਣ ਵਰਚੁਅਲ ਰਾਊਂਡ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਅਕਾਦਮਿਕਤਾ ਅਤੇ ਉਦਯੋਗ ਜਗਤ ਵਿਚਕਾਰ ਪਾਡ਼ੇ ਨੂੰ ਪੂਰਾ ਕਰਨ ਲਈ ਸਾਡੀ ਆਪਸੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਬਾਹਾ ਐਸਈਈ ਇੰਡੀਆ ਦੇ ਨਾਲ ਮਿਲ ਕੇ, ਭਾਰਤ ਦੇ ਆਟੋਮੋਟਿਵ ਲੈਂਡਸਕੇਪ ਦੇ ਭਵਿੱਖ ਨੂੰ ਆਕਾਰ ਦੇਣ ਲਈ ਅਸੀ ਰਚਨਾਤਮਕਤਾ, ਸਥਿਰਤਾ ਅਤੇ ਉੱਤਮਤਾ ਨਾਲ ਅਗਾਂਹਵਧੂ ਸੋਚ ਵਾਲੇ ਇੰਜੀਨੀਅਰਿੰਗ ਨੂੰ ਅੱਗੇ ਵਧਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਯਾਤਰਾ ਇਸ ਵਿਚ ਸ਼ਾਮਿਲ ਸਾਰੇ ਲੋਕਾਂ ਦੀ ਸਖਤ ਮਿਹਨਤ, ਦੂਰਅੰਦੇਸ਼ੀ ਅਤੇ ਸਮਰਪਣ ਦਾ ਸਬੂਤ ਹੈ। ਬੀਪੀਸੀਐਲ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਬਾਹਾ ਐਸਈਈ ਇੰਡੀਆ ਦਾ ਪੱਕਾ ਸਮਰਥਕ ਰਿਹਾ ਹੈ, ਜਿਸ ਨੇ ਇਸ ਪ੍ਰਤੀਯੋਗਤਾ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਭਾਰਤ ਪੈਟਰੋਲੀਅਮ ਦੀ ਜਨਰਲ ਮੈਨੇਜਰ ਸ਼੍ਰੀਮਤੀ ਚਾਰੂ ਯਾਦਵ ਨੇ ਇਸ ਸਾਂਝੇਦਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਬੀਪੀਸੀਐਲ 2007 ਤੋਂ ਬਾਹਾ ਐਸਏਈ ਇੰਡੀਆ ਦਾ ਸਮਰਥਨ ਕਰ ਰਿਹਾ ਹੈ। ਇਹ ਸਾਂਝੇਦਾਰੀ ਐਮ-ਬਾਜਾ ਟੀਮਾਂ ਨੂੰ ਈਂਧਨ ਪ੍ਰਦਾਨ ਕਰਨ ਤੋਂ ਸ਼ੁਰੂ ਹੋਈ ਅਤੇ ਇਨ੍ਹਾਂ ਸਾਲਾਂ ਦੌਰਾਨ, ਅਸੀਂ ਆਪਣੀ ਭੂਮਿਕਾ ਦਾ ਵਿਸਥਾਰ ਕੀਤਾ ਹੈ, ਜਿਸ ਵਿਚ ਹੁਣ ਈ-ਬਾਹਾ ਵਾਹਨਾਂ ਲਈ ਇਲੈਕਟ੍ਰਿਕ ਬਾਲਣ ਦੀ ਸਪਲਾਈ ਕਰਨਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬੀਪੀਸੀਐਲ ਬਾਹਾ ਐਸਏਈ ਇੰਡੀਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇੰਜਨੀਅਰਾਂ ਦੀ ਅਗਲੀ ਪੀਡ਼੍ਹੀ ਨੂੰ ਆਕਾਰ ਦੇਣ ਦੇ ਆਪਣੇ ਮਿਸ਼ਨ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਇਸ ਭਾਈਵਾਲੀ ਰਾਹੀਂ, ਬੀਪੀਸੀਐਲ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਉੱਤਮਤਾ ਨੂੰ ਅੱਗੇ ਵਧਾਉਣ ਅਤੇ ਵਿਦਿਆਰਥੀਆਂ ਨੂੰ ਉਦਯੋਗ ਵਿੱਚ ਸਫ਼ਲ ਹੋਣ ਲਈ ਸ਼ਕਤੀ ਪ੍ਰਦਾਨ ਕਰਦੇ ਹੋਏ ਲੋਡ਼ੀਂਦਾ ਹੁਨਰ ਪ੍ਰਦਾਨ ਕਰਨ ਲਈ ਸਮਰਪਿਤ ਹੈ। ਬਾਹਾ ਐਸਏਈ ਇੰਡੀਆ ਦੇ ਸਾਬਕਾ ਪ੍ਰਤੀਭਾਗੀ ਅਤੇ ਹੁਣ ਵਰਚੁਅਲ ਰਾਊਂਡ ਦੇ ਕਨਵੀਨਰ ਸ਼੍ਰੀ ਰਿਤੂਰਾਜ ਪਾਟਿਲ ਨੇ ਆਲ-ਰਾਉਂਡ ਇੰਜੀਨੀਅਰਾਂ ਨੂੰ ਆਕਾਰ ਦੇਣ ਵਿਚ ਵਰਚੁਅਲ ਇਵੈਂਟਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲਾਗਤ, ਡਿਜ਼ਾਈਨ, ਵਿਕਰੀ ਮੁਲਾਂਕਣ, ਸਥਿਰਤਾ ਪ੍ਰੋਗਰਾਮ ਅਤੇ ਇੰਜਣ ਸਿਮੂਲੇਸ਼ਨ ਇਵੈਂਟਸ ਜਿਵੇਂ ਕਿ ਤਕਨੀਕੀ ਅਤੇ ਕਾਰਜਸ਼ੀਲ ਹੁਨਰ ਦੋਹਾਂ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਚੁਣੌਤੀਆਂ ਇੰਜੀਨੀਅਰਿੰਗ ਤੋਂ ਪਰੇ ਹਨ, ਵਿਦਿਆਰਥੀਆਂ ਨੂੰ ਵਾਹਨ ਡਿਜ਼ਾਈਨ ਦੇ ਕਾਰੋਬਾਰ ਅਤੇ ਸਥਿਰਤਾ ਦੇ ਪਹਿਲੂਆਂ ਦੀ ਪਡ਼ਚੋਲ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ, ਜੋ ਉਨ੍ਹਾਂ ਨੂੰ ਉਦਯੋਗ ਵਿੱਚ ਵਿਭਿੰਨ ਭੂਮਿਕਾਵਾਂ ਲਈ ਤਿਆਰ ਕਰਦੀਆਂ ਹਨ। ਬਾਹਾ ਐਸਈਈ ਇੰਡੀਆ-2025 ਦਾ ਤੀਜਾ ਪਡ਼ਾਅ ਮੁਕਾਬਲੇ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਤਿਆਰ ਹੈ। ਜਿਸ ਵਿਚ ਤਿੰਨ ਅਲੱਗ-ਅਲੱਗ ਸਥਾਨਾਂ ਤੇ ਪ੍ਰੋਗਰਾਮ ਤੈਅ ਕੀਤੇ ਗਏ ਹਨ। ਪ੍ਰਤੀਯੋਗਤਾ ਦੀ ਸ਼ੁਰੂਆਤ ਕਰਦੇ ਹੋਏ, ਐਮ-ਬਾਹਾ ਅਤੇ ਐਚ-ਬਾਹਾ 9 ਤੋਂ 12 ਜਨਵਰੀ 2025 ਤੱਕ ਪ੍ਰਤੀਯੋਗੀ ਨੈਟਰਾਕਸ ਪੀਥਮਪੁਰ, ਇੰਦੌਰ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ। ਇਸ ਤੋਂ ਬਾਅਦ 20 ਤੋਂ 23 ਫਰਵਰੀ 2025 ਤੱਕ ਸਪਾਟਲਾਈਟ ਹੈਦਰਾਬਾਦ ਦੇ ਬੀਵੀ ਰਾਜੂ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਖੇ ਮੁਕਾਬਲੇ ਹੋਣਗੇ, ਜੋ ਕਿ ਈ-ਬਾਹਾ ਕੇਂਦਰ ਵਿਖੇ ਹੋਵੇਗਾ। ਪ੍ਰਤੀਯੋਗਤਾ ਦਾ ਸੰਭਾਵੀ ਗ੍ਰੈਂਡ ਫ਼ਿਨਾਲੇ ਅਤੇ ਸਮਾਪਨ 2025 ਦੇ ਅੱਧ ਵਿੱਚ ਪੁਣੇ ਦੇ ਨੇਡ਼ੇ ਏਆਰਏਆਈ ਦੀ ਟਕਵੇਅ ਦੀ ਸੁਵਿਧਾ ਵਿੱਚ ਹੋਣ ਦੀ ਉਮੀਦ ਹੈ, ਜਿੱਥੇ ਏ-ਬਾਹਾ ਮੁਕਾਬਲੇ ਨੂੰ ਆਪਣੇ ਸਿਖਰ ’ਤੇ ਲਿਜਾਣ ਲਈ ਤਿਆਰ ਹੈ। ਰਣਨੀਤਕ ਤੌਰ ਤੇ ਧਿਆਨ ਨਾਲ ਚੁਣੇ ਗਏ ਇਹ ਸਥਾਨ ਤਕਨੀਕੀ ਉੱਤਮਤਾ ਅਤੇ ਉਤਸ਼ਾਹੀ ਮੁਕਾਬਲੇ ਦਾ ਵਾਅਦਾ ਕਰਦੇ ਹਨ, ਜੋ ਗਤੀਸ਼ੀਲਤਾ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਇਸ ਆਯੋਜਿਨ ਦੇ ਮਹੱਤਵ ਨੂੰ ਹੋਰ ਰੇਖਾਂਕਿਤ ਕਰਦੇ ਹਨ।