ਮੋਹਾਲੀ । ਕੈਬਲਵਨ ਨੇ ਆਪਣੀ ਆਰੀਜਿਨਲ ਸੀਰੀਜ਼ ਵਿਚ ਆਪਣੀ ਆਉਣ ਵਾਲੀ ਫ਼ਿਲਮ ‘ਗੁਰਮੁਖ: ਦ ਆਈ ਵਿਟਨਸ’ ਦਾ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਟ੍ਰੇਲਰ ਜਾਰੀ ਕੀਤਾ ਹੈ। ਇਹ ਇੱਕ ਦਿਲਚਸਪ ਕਹਾਣੀ ਹੈ ਜੋ ਅਜੋਕੇ ਸਮਾਜ ਵਿੱਚ ਵਧਦੇ ਅਪਰਾਧ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਇਕ ਆਦਮੀ ਦੀ ਦਲੇਰੀ ਨੂੰ ਦਰਸਾਉਂਦੀ ਹੈ। ਆਮ ਆਦਮੀ ਦੀ ਜ਼ਿੰਦਗੀ ਦੇ ਸੰਘਰਸ਼ਾਂ ਵਿੱਚ ਜੜੀ ਇਹ ਸ਼ਕਤੀਸ਼ਾਲੀ ਕਹਾਣੀ ਦੁਨੀਆ ਭਰ ਦੇ ਦਰਸ਼ਕਾਂ ਲਈ ਤਿਆਰ ਹੈ। ਮਸ਼ਹੂਰ ਫ਼ਿਲਮ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਦੁਆਰਾ ਨਿਰਦੇਸ਼ਤ ‘ਗੁਰਮੁਖ: ਦ ਆਈ ਵਿਟਨਸਾ ਇੱਕ ਸਧਾਰਨ ਵਿਅਕਤੀ ਦੀ ਕਹਾਣੀ ਹੈ, ਜੋ ਇੱਕ ਗੰਭੀਰ ਜੁਰਮ ਦਾ ਅਣਜਾਣੇ ਵਿੱਚ ਗਵਾਹ ਬਣਦਾ ਹੈ। ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਿਆਂ, ਉਹ ਸਥਿਤੀਆਂ ਦਾ ਸਾਹਮਣਾ ਕਰਦਾ ਹੈ ਅਤੇ ਇਕ ਚੁਣੌਤੀਪੂਰਨ ਪ੍ਰਣਾਲੀ ਦੇ ਵਿਰੋਧ ਵਿੱਚ ਖੜ੍ਹ ਕੇ ਇਨਸਾਫ਼ ਲਈ ਸੰਗਰਸ਼ ਕਰਦਾ ਹੈ। ਇਸ ਦਿਲਚਸਪ ਟ੍ਰੇਲਰ ਨੂੰ ਅੱਜ ਮੀਡੀਆ ਵਾਸਤੇ ਮੋਹਾਲੀ ਦੇ ਸਿਨੇਪੋਲਿਸ ਬੇਸਟੈਕ ਸਕੁਐਰ ਵਿਖੇ ਟ੍ਰੇਲਰ ਲਾਂਚ ਕਾਨਫਰੰਸ ਵਿੱਚ ਦਿਖਾਇਆ ਗਿਆ। ਟ੍ਰੇਲਰ ਦੇ ਪ੍ਰਦਰਸ਼ਨ ਦੇ ਨਾਲ, ਮੀਡੀਆ ਪ੍ਰੋਫੈਸ਼ਨਲਜ਼ ਨੂੰ ਧੰਨਵਾਦ ਦੇ ਰੂਪ ਵਿੱਚ ਪੱਗ ਭੇਟ ਕੀਤੀ ਗਈ, ਜੋ ਆਦਰ, ਮਰਿਆਦਾ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਇਹ ਪ੍ਰਤੀਕਾਤਮਕ ਕਦਮ ਫ਼ਿਲਮ ‘ਗੁਰਮੁਖ ਨਾਲ ਜੁੜੇ ਸੱਭਿਆਚਾਰਕ ਅਤੇ ਪ੍ਰਤੀਕਾਤਮਕ ਮਹੱਤਵ ਨੂੰ ਉਜਾਗਰ ਕਰਦਾ ਹੈ। ਟ੍ਰੇਲਰ ਵਿੱਚ ਸ਼ਾਨਦਾਰ ਅਦਾਕਾਰੀ, ਰੋਮਾਂਚਕ ਕਹਾਣੀ ਅਤੇ ਸੋਚਣ ‘ਤੇ ਮਜਬੂਰ ਕਰਨ ਵਾਲੀ ਕਲਪਨਾ ਦਿਖਾਈ ਗਈ ਹੈ ਜੋ ਅਜੋਕੇ ਸਮਾਜਿਕ ਢਾਂਚੇ ਦੀ ਅਸਲ ਸਚਾਈ ਨੂੰ ਦਰਸਾਉਂਦੀ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਹੌਸਲੇ ਅਤੇ ਬਲੀਦਾਨ ਲਈ ਪ੍ਰੇਰਿਤ ਕਰਦੀ ਹੈ । ਟ੍ਰੇਲਰ ਲਾਂਚ ਬਾਰੇ ਗੱਲ ਕਰਦੇ ਹੋਏ, ਕੇਬਲਵਨ ਦੇ ਸੀਈਓ ਸਿਮਰਨਜੀਤ ਸਿੰਘ ਮਨਚੰਦਾ ਨੇ ਕਿਹਾ, “ਕੇਬਲਵਨ ਵਿੱਚ, ਅਸੀਂ ਉਹ ਕਹਾਣੀਆਂ ਲਿਆਉਣ ਵਿੱਚ ਵਿਸ਼ਵਾਸ ਕਰਦੇ ਹਾਂ ਜੋ ਮਾਇਨੇ ਰੱਖਦੀਆਂ ਹਨ, ਜੋ ਦਰਸ਼ਕਾਂ ਨਾਲ ਡੂੰਘੇ ਪੱਧਰ ‘ਤੇ ਜੁੜਦੀਆਂ ਹਨ। ‘ਗੁਰਮੁਖ: ਦ ਆਈ ਵਿਟਨਸਾ ਸਿਰਫ਼ ਇੱਕ ਫ਼ਿਲਮ ਨਹੀਂ ਹੈ, ਇਹ ਇੱਕ ਵਿਅਕਤੀ ਦੀ ਹਿੰਮਤ ਅਤੇ ਇਮਾਨਦਾਰੀ ਦੀ ਸ਼ਕਤੀ ਦਾ ਪ੍ਰਤੀਬਿੰਬ ਹੈ। ਜਦ ਅਪਰਾਧ ਅਤੇ ਭ੍ਰਿਸ਼ਟਾਚਾਰ ਸਾਡੇ ਸਮਾਜ ਦੇ ਨੈਤਿਕ ਢਾਂਚੇ ਨੂੰ ਚੁਣੌਤੀ ਦਿੰਦੇ ਹਨ, ਇਹ ਫ਼ਿਲਮ ਸਾਨੂੰ ਸਹੀ ਲਈ ਖੜ੍ਹੇ ਹੋਣ ਦੀ ਤਾਕਤ ਦੀ ਯਾਦ ਦਿਲਾਉਂਦੀ ਹੈ। ਅਸੀਂ ਆਪਣੇ ਦਰਸ਼ਕਾਂ ਲਈ ਇਸ ਅਸਧਾਰਣ ਕਹਾਣੀ ਨੂੰ ਲਿਆਂਦੇ ਹੋਏ ਬਹੁਤ ਉਤਸਾਹਿਤ ਹਾਂ ਅਤੇ ਭਰੋਸਾ ਹੈ ਕਿ ਇਹ ਉਹਨਾਂ ਉੱਤੇ ਇੱਕ ਡੂੰਘਾ ਪ੍ਰਭਾਵ ਛੱਡੇਗੀ। ‘ਗੁਰਮੁਖ: ਦ ਆਈ ਵਿਟਨਸ’ ਦੀ ਸ਼ਾਨਦਾਰ ਕਾਸਟ ਵਿੱਚ ਕੁਲਜਿੰਦਰ ਸਿੱਧੂ, ਸਾਰਾ ਗੁਰਪਾਲ, ਆਕਾਂਕਸ਼ਾ ਸਰੀਨ, ਗੁਰਪ੍ਰੀਤ ਤੇਤੀ, ਗੁਰਲੀਨ ਚੋਪੜਾ, ਸਰਦਾਰ ਸੋਹੀ, ਯਾਦ ਗਰੇਵਾਲ ਅਤੇ ਮਲਕੀਤ ਰੌਣੀ ਸ਼ਾਮਲ ਹਨ। ਫ਼ਿਲਮ 24 ਜਨਵਰੀ ਨੂੰ ਕੇਬਲਵਨ ਦੇ ਓ.ਟੀ.ਟੀ. ਪਲੇਟਫਾਰਮ ‘ਤੇ ਰਿਲੀਜ਼ ਕੀਤੀ ਜਾਵੇਗੀ। ਟੀਜ਼ਰ ਹੁਣ ਲਾਈਵ ਹੈ ਅਤੇ ਇਸਨੂੰ ਸਾਰੇ ਕੇਬਲਵਨ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਯੂਟਿਊਬ ‘ਤੇ ਦੇਖਿਆ ਜਾ ਸਕਦਾ ਹੈ।